ਕਿਸਾਨ ਕ੍ਰੈਡਿਟ ਕਾਰਡ (KCC) ਇੱਕ ਬਹੁਮੁੱਲਾ ਵਿੱਤੀ ਸਾਧਨ ਹੈ ਜੋ ਕਿਸਾਨਾਂ ਨੂੰ ਉੱਚ-ਵਿਆਜ ਵਾਲੇ ਕਰਜ਼ਦੇ ਚੱਕਰ ਨੂੰ ਤੋੜਨ ਵਿੱਚ ਮਦਦ ਕਰਦਾ ਹੈ ਅਤੇ ਖੇਤੀ ਦੀ ਪ੍ਰਕਿਰਿਆ ਦੌਰਾਨ ਸਸਤੇ ਕਰਜ਼ਿਆਂ ਤੱਕ ਆਸਾਨੀ ਨਾਲ ਪਹੁੰਚ ਦੀ ਆਗਿਆ ਦਿੰਦਾ ਹੈ - ਬੀਜ ਖ਼ਰਚੇ ਤੋਂ ਮੰਡੀਕਰਨ ਦੇ ਖ਼ਰਚੇ ਤੱਕ, ਸਾਂਭ-ਸੰਭਾਲ ਤੋਂ ਲੈ ਕੇ ਮਾਲ-ਘਰ ਦੇ ਖਰਚੇ ਤੱਕ। KCC ਕਿਸਾਨਾਂ ਨੂੰ ਵੱਖ-ਵੱਖ ਉਦੇਸ਼ਾਂ ਲਈ ਤੇਜ਼ੀ ਨਾਲ ਨਕਦੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ ਅਤੇ ਭੁਗਤਾਨ ਵਿੱਚ ਲਚਯੋਗਤਾ ਦੀ ਆਗਿਆ ਵੀ ਦਿੰਦੀ ਹੈ।ਇਸ ਤੋਂ ਇਲਾਵਾ ਇਹ ਉਹਨਾਂ ਨੂੰ ਖੇਤੀ ਨਾਲ ਸਬੰਧਿਤ ਕਾਰਜਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਵੀ ਦਿੰਦੀ ਹੈ।
ਲੋਨ ਦਾ ਸਮੇਂ ਸਿਰ ਭੁਗਤਾਨ ਕਰਨ ਦੇ ਲਾਭ
|
|
|
ਕੇਸੀਸੀ ਬਕਾਏ ਦੇ ਡਿਫਾਲਟ ਦੇ ਪ੍ਰਭਾਵ
ਬੈਂਕ ਸਬੰਧਾਂ ਵਿੱਚ ਖ਼ਤਰਾ:ਕੇਸੀਸੀ ਸਥਿਤੀ ਦੀ ਹਰ ਸਾਲ ਸਮੀਖਿਆ ਕੀਤੀ ਜਾਂਦੀ ਹੈ। ਅਨਿਯਮਿਤ ਮੁੜ-ਭੁਗਤਾਨਾਂ ਦਾ ਮਤਲਬ ਹੈ ਸੁਵਿਧਾ ਨੂੰ ਬੰਦ ਕਰਨ ਦੀ ਵਧੇਰੇ ਸੰਭਾਵਨਾ। |
ਵਿਆਜ ਚਾਰਜਭੁਗਤਾਨ ਵਿੱਚ ਡਿਫੌਲਟ ਦੰਡ ਵਿਆਜ ਚਾਰਜ ਆਕਰਸ਼ਿਤ ਕਰਦਾ ਹੈ ਜੋ ਕਿ ਲੋਨ ਦੇ ਨਿਯਮਿਤ ਕਰਨ ਦੇ ਸਮੇਂ ਬਕਾਇਆ ਰਕਮ 'ਤੇ 2% ਤੱਕ ਪ੍ਰਤੀ ਮਹੀਨਾ ਤੱਕ ਹੋ ਸਕਦਾ ਹੈ। |
ਕਰੈਡਿਟ ਸਕੋਰ 'ਤੇ ਮਾੜਾ ਪ੍ਰਭਾਵਤੁਹਾਡੇ ਕਰੈਡਿਟ ਇਤਿਹਾਸ ਵਿੱਚ ਡਿਫੌਲਟ ਰਿਕਾਰਡ, ਤੁਹਾਡੇ ਕਰੈਡਿਟ ਸਕੋਰ ਨੂੰ ਘੱਟ ਕਰਦਾ ਹੈ ਅਤੇ ਭਵਿੱਖ ਵਿੱਚ ਕਰੈਡਿਟ ਹਾਸਲ ਕਰਨ ਵਿੱਚ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਕੋਈ ਵੀ ਲੋਨ ਆਮ ਨਾਲੋਂ ਵੱਧ ਦਰ ਨਾਲ ਹੋਵੇਗਾ। |
ਕਰੈਡਿਟਮੋਨੀਟਰ ਤੁਹਾਨੂੰ ਕੇਸੀਸੀ ਦੇ ਲਾਭਾਂ ਦਾ ਲਾਭ ਲੈਣ ਦੀ ਸੁਵਿਧਾ ਜਾਰੀ ਰੱਖਣ ਲਈ ਸਮੇਂ ਸਿਰ ਭੁਗਤਾਨ ਕਰਨ ਦੀ ਸਲਾਹ ਦਿੰਦਾ ਹੈ।